Hath Yeshu Nu Fada De || Full Video || Sister Romika Masih || New Masihi Geet 2020 ||

ਤੈਨੂੰ ਕਰਦਾ ਉਹ ਪਿਆਰ ਨਾ ਕਦੇ ਵੀ ਉਹ ਦਗਾ ਦੇਵੇ,

ਛੱਡ ਦੁਨੀਆਂ ਦਾ ਸਾਥ ਹੱਥ ਯਿਸੂ ਨੂੰ ਫੜਾ ਦੇ -2,

ਛੱਡ ਦੁਨੀਆਂ ਦਾ ਸਾਥ ਹੱਥ ਯਿਸੂ ਨੂੰ ਫੜਾ ਦੇ…

 1. ਉਹ ਹੈ ਰੂਹਾਂ ਦੀ ਖੁਰਾਕ, ਰੂਹ ਦੇ ਪਿਆਸਿਆਂ ਦਾ ਪਾਣੀ,

  ਉਹਦੇ ਵਾਜੋ ਤੈਥੋ ਜ਼ਿੰਦਗੀ ਗੁਜ਼ਾਰੀ ਨਹੀਂਓ ਜਾਣੀ -2,

  ਉਹਦੇ ਲਹੂ ਵਾਲੇ ਰੰਗ ਵਿੱਚ, ਖ਼ੁਦ ਨੂੰ ਰੰਗਾ ਦੇ,

  ਛੱਡ ਦੁਨੀਆਂ ਦਾ ਸਾਥ…

 2. ਤੇਰੇ ਦੁਖਾਂ ਦਾ ਉਹ ਸਾਥੀ ਤੇ ਹਨੇਰਿਆਂ ਦੀ ਲੋ,

  ਤੈਨੂੰ ਕੋਲ ਉਹ ਬੁਲਾਵੇ ਨਾ ਤੂੰ ਦੁਰ ਉਹਤੋਂ ਹੋ -2,

  ਤੇਰੇ ਦੁਖਾਂ ਤੇ ਬਿਮਾਰੀਆਂ ਨੂੰ ਪਲ ‘ਚ ਮਿਟਾਂ ਦੇ,
  ਛੱਡ ਦੁਨੀਆਂ ਦਾ ਸਾਥ…

 3. ਤੇਰੇ ਔਖੀ ਸੌਖੀ ਰਾਹਾਂ ‘ਚ ਲੰਘਾਏਗਾ ਉਹ ਆਪ,
  ਰੀਝਾਂ ਵਾਲੇ ਤੇਰੇ ਬੂਟੇ ਪਾਣੀ ਲਾਏਗਾ ਉਹ ਆਪ -2,
  ਕੱਢ ਦਿਲ ਵਿਚੋਂ ਪਾਪ ਉਹਨੂੰ ਦਿਲ ‘ਚ ਜਗ੍ਹਾ ਦੇ,
  ਛੱਡ ਦੁਨੀਆਂ ਦਾ ਸਾਥ…
 4. ਮੇਰਾ ਕੋਈ ਨਾ ਵਜੂਦ ਇੱਕ ਤੁਹੀ ਏ ਸਹਾਰਾ,
  ਮੈਨੂੰ ਤੇਰੇ ਬਿਨਾ ਯਿਸੂ ਨਹੀਂਓ ਕੁਝ ਵੀ ਪਿਆਰਾ -2,
  ਆਪਣੀ ਮਹਿਮਾ ਦੇ ਗੀਤ ਯਿਸੂ ਮੇਰੇ ਤੋਂ ਲਿਖਾ ਦੇ,
  ਛੱਡ ਦੁਨੀਆਂ ਦਾ ਸਾਥ…

  ————————————————————————————————————-
  Song Credits:

  Hath Yeshu Nu Fada De || Full Video || Sister Romika Masih || New Masihi Geet 2020