ਮੇਰੇ ਦਿਲ ਦੇ ਦੀਵੇ ਵਿੱਚ, ਬਸ ਤੇਰੀ ਲੋ ਜਗੇ,
ਮੇਰੀ ਜ਼ਿੰਦਗੀ ਤੋਂ ਜ਼ਲਾਲ ਤੈਨੂੰ ਮਿਲਦਾ ਹੀ ਰਹੇ -2,
ਭਾਵੇ ਮੁੱਕ ਜਾਣ ਸਾਹ ਤੇਰੀ ਹਮਦ ਨਾ ਰੁਕੇ -2,
ਮੇਰੇ ਹੋਠਾਂ ਤੋਂ ਤੇਰਾ ਨਾਂ ਕਦੇ ਨਾ ਮੁੱਕੇ…
-
ਤੂੰ ਤੇ ਬੱਦਲਾ ਨੂੰ ਆਪਣਾ ਰੱਥ ਜਾਣਦਾ,
ਤੂੰ ਹਵਾਵਾਂ ਦੀਆਂ ਬਾਵਾਂ ਉੱਤੇ ਸੇਰਾ ਮਾਣਦਾ -2,
ਹਾਂ ਸੇਰਾ ਮਾਣਦਾ…
ਤੂੰ ਉਹ ਜ਼ਿੰਦਗੀ ਦਾ ਪਾਣੀ ਜਿਹੜਾ ਕਦੇ ਨਾ ਸੁੱਕੇ -2,
ਮੇਰੇ ਹੋਠਾਂ ਤੋਂ…
-
ਤੇਰੇ ਇਹਦੇ ਨਿਰਾਲੇ ਤੇਰੇ ਵਾਅਦਿਆਂ ਦੇ ਨਾਲ,
ਜਿੱਥੇ ਸਾਰੇ ਛੱਡ ਜਾਂਦੇ, ਉੱਥੇ ਰਹਿੰਦਾ ਏ ਤੂੰ ਨਾਲ -2,
ਹਾਂ ਰਹਿੰਦਾ ਏ ਤੂੰ ਨਾਲ…
ਚੜ ਸੂਲੀ ਤੂੰ ਤੇ ਦੁਨੀਆਂ ਦੇ ਪਾਪ ਨੇ ਚੁੱਕੇ -2,
ਮੇਰੇ ਹੋਠਾਂ ਤੋਂ…
-
ਮੁੱਕ ਜਾਣੀ ਏ ਹਿਆਤੀ ਸਬ ਕੰਮ ਮੁੱਕਣੇ,
ਨਈ ਕਰੋਬੀਆਂ ਦੇ ਹਮਦ ਵਾਲੇ ਗੀਤ ਰੁਕਣੇ -2,
ਕਹਿੰਦੇ ਰਹਿੰਦੇ ਨੇ ਕਦੂਸ ਉਹਨੂੰ ਕਦੇ ਨਾ ਥੱਕੇ -2,
ਮੇਰੇ ਹੋਠਾਂ ਤੋਂ…
————————————————————————————————————————–
Song – “Dil De Diwe” Worshiper – “Romika Masih” Lyrics & Composer – Jamshaid Jerome Music – Bunty Sahota Dop – Oscar Video – Ranjit Uppal Makeup- Rajjat Drone – Bheem
————————————————-
Tag: Mere Hotha To Tera Naam